Lyrics: Laare ਲਾਰੇ

ਮੈਂ ਸਭ ਕੁਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉੱਤੋਂ ਸਭ ਕੁਝ ਵਾਰੀ ਬੈਠੀ ਆਂ
ਤੈਨੂੰ ਪਤਾ ਤਾਂ ਹੈ ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਅਾਂ

ਯਾਰੀ ਤੇਰੇ ਵੇ ਯਾਰੀ
ਜਿਸਮਾਂ ਤੱਕ ਹੈ ਸਾਰੀ ਦੀ ਸਾਰੀ ਯਾਰੀ
ਯਾਰੀ ਤੇਰੇ ਵੇ ਯਾਰੀ
ਜਿਸਮਾਂ ਤੱਕ ਹੈ ਸਾਰੀ ਦੀ ਸਾਰੀ

ਵੇ ਧੱਕਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ

ਅੱਖੀਆਂ 'ਚ ਸੂਰਮਾ ਮੈਂ ਪਾਉਣਾ ਛੱਡਤਾ
ਜਾਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਅੱਖੀਆਂ 'ਚ ਸੂਰਮਾ ਮੈਂ ਪਾਉਣਾ ਛੱਡਤਾ
ਜਾਗਦੇ ਹੀ ਰਹੀਏ ਹਾਏ ਸੌਣਾ ਛੱਡਤਾ

ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਨਾ ਮੇਰੇ ਨਾਲ...

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ

ਨਾ ਕਿਸੇ ਜੋਗਾ ਛੱਡੇ ਏਤਬਾਰ ਨਾ ਕਰਿਓ
ਕਦੇ ਕਿਸੇ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ ਵਾਇਰੀ ਸੁਣ ਦਿਲ ਵਾਰ ਨਾ ਕਰਿਓ
ਕਿਸੇ ਜੋਗਾ ਛੱਡੇ ਏਤਬਾਰ ਨਾ ਕਰਿਓ
ਜਾਨੀ ਨਾਲ਼ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨੂੰ ਪਿਆਰ ਨਾ ਕਰਿਓ

ਹੋ ਮੇਰਾ ਹੋਇਆ ਬੁਰਾ ਹਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ