Lyrics: Chitta kurta ਚਿੱਟਾ ਕੁੜਤਾ



ਦੀਪ ਜਾਂਡੂ
ਕਰਨ ਔਜਲਾ
ਸੰਦੀਪ ਰੇਹਾਨ
ਰੇਹਾਨ ਰਿਕਾਰਡਜ਼ ਬੇਬੀ
ਗੁਰਲੇਜ ਅਖਤਰ

ਹੋ ਅਜੇ ਕੱਲ ਸੀ ਬਣਾਇਆ
ਜੱਟਾ ਨਵਾਂ ਸੀ ਸਮਾਇਆ
ਵੇ ਤੂੰ ਸੱਚੋ ਸੱਚ ਦੱਸ ਮੈਨੂੰ ਕਰਕੇ ਕੀ ਆਇਆ?
ਬਹਿਜਾ ਘਰੇ ਟਿਕ ਕੇ ਸਕੂਨ ਨਾਲ ਵੇ
ਫਿਰਦਾ ਕਿਓਂ ਭਿੜਦਾ ਕਨੂੰਨ ਨਾਲ ਵੇ

ਹਾਏ ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ
ਹੋ ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ
ਓ ਮੈਂ ਸੀ ਚੁੱਪ ਖੜ੍ਹਾ ਵਿੱਚ ਆ ਕੇ ਵੱਜੇ ਨੇ
ਧੌਣ ਜੀ ਮਰੋੜ ਦਿੱਤੀ ਹੱਥ ਸੱਜੇ ਨੇ
ਖਾਲੀ ਹੱਥ ਨਿੱਕਲਿਆ ਝੱਲਾ ਹੀ ਸੀ ਮੈਂ
ਨੀ ਓ ਤਾਂ ਤਿੰਨ ਚਾਰ ਸੀਗੇ, ਕੱਲਾ ਹੀ ਸੀ ਮੈਂ

ਆਖਦੇ ਸੀ ਲੋਕਾਂ ਨੂੰ ਕੇ ਧੱਕਾ ਕਰਨਾ
ਬੋਲਦੇ ਹੀ ਸੀਗੇ ਕੀ ਸੀ ਡੱਕਾ ਕਰਨਾ
ਹੱਲ ਮੈਨੂੰ ਪੈ ਗਿਆ ਸੀ ਪੱਕਾ ਕਰਨਾ
ਐਨੇ ਵਿੱਚ ਕੁੜੇ ਸਾਰਾ ਨਿੱਬੜ ਗਿਆ

ਹੋ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ

ਵੇ ਕੱਲ ਨੂੰ ਅਖਬਾਰਾਂ ਵਿੱਚ ਹੋਣੇ ਚਰਚੇ
ਜੱਟਾ ਤੂੰ ਵਕੀਲਾਂ ਦੇ ਚਲਾਵੇਂ ਖਰਚੇ
ਹੋ ਦਸਵੀਂ ਦੇ ਪੇਪਰ ਤਾਂ ਦਿੱਤੇ ਨੀ ਗਏ
ਤੈਨੂੰ ਰਾਸ ਜੱਟਾ ਠਾਣੇ ਆਲੇ ਪਰਚੇ

ਖੌਰੇ ਕਿੱਥੋਂ ਤੇਰੇ ਚ ਦਲੇਰੀ ਆ ਜਾਵੇ
ਪੈੱਗ ਲਾ ਕੇ ਮੋਟਾ ਜਿਹਾ ਲੂਣ ਨਾਲ  ਵੇ
ਉਤੋਂ ਤੇਰੇ ਯਾਰ ਸਾਰੇ ਵਿਹਲੜ ਯਾਰਾ
ਵੇ ਕਰ ਲਵੇ ਕੱਠੇ ਇਕ ਫੋਨ ਨਾਲ ਵੇ

ਹਾਏ ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ
ਹੋ ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ

ਓਏ ਔਜਲੇ ਨੂੰ ਬਾਹਲਾ ਸੀ ਹਰਖ ਗੋਰੀਏ
ਰਾਤੋਂ ਰਾਤ ਭੇਜਤੇ ਨਰਕ ਗੋਰੀਏ
ਗੱਭਰੂ ਹਰਾਇਆ ਜਾਂਦਾ ਪੰਜੇ ਨਾਲ ਨਾ
ਨੀ ਦੋ ਦਿਨ ਢੂਹੀ ਲੱਗੂ ਮੰਜੇ ਨਾਲ ਨਾ

ਮੂੰਹ ਤੇ ਆ ਕੇ ਨਿੱਕਲੀ ਕਿਸੇ ਦੀ ਅਵਾਜ ਨੀ
ਕੰਨਾਂ ਤੇ ਲਫੇੜਿਆਂ ਨਾਲ ਕੀਤੀ ਖਾਜ ਨੀ
ਐਵੇਂ ਸੀ ਵਜਾਏ ਜਿਵੇਂ ਵੱਜੇ ਸਾਜ ਨੀ
ਜਦੋਂ ਉਹ ਸੁੱਧਰੇ, ਮੈਂ ਵਿਗੜ ਗਿਆ

ਹੋ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ
ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ

ਵੇ ਬੋਡਰਾਂ ਤੇ ਜੱਟਾ ਤੇਰੇ ਪੰਗੇ ਚਲਦੇ
ਖੌਰੇ ਕੀ ਟਰੱਕਾਂ ਵਿੱਚ ਲੋਡ ਕਰਦਾ

ਹੋ ਅਸਲੇ ਤੋਂ ਮਹਿੰਗੀ ਮੈਨੂੰ ਤੂੰ ਪੈਨੀਂ ਏਂ
ਨੀ ਐਨਾ ਖੁਸ਼ ਰਹਿ ਮੈਂ ਅਫੋਰਡ ਕਰਦਾਂ

ਵੇ ਰੁਕੁਗਾ ਜੱਟਾ ਨੀ ਬਾਹਲਾ ਚਿਰ ਚਲਦਾ
ਹੋ ਜੱਟ ਜੇ ਰੁਕੇ ਨੀ ਬੀਬਾ ਫਿਰ ਚਲਦਾ
ਓ ਜੱਟਾ ਵੇ ਜੱਟਾ ਵੇ ਮੇਰਾ ਸਿਰ ਚਲਦਾ
ਕੱਟਣੀਆਂ ਰਾਤਾਂ ਨੀ ਮੈਂ ਮੂਨ ਨਾਲ ਵੇ

ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ

ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿੱਬੜ ਗਿਆ

ਅੱਜ ਫਿਰ ਕੀਹਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ

ਵੀਡਿਓ ਵੀ ਸੁੱਖੀ ਨੇ ਬਣਾਈ ਐ
ਸੁੱਖ ਸੰਘੇੜਾ!